SBP GROUP

SBP GROUP

Search This Blog

Total Pageviews

ਆਪ ਦੀ ਸਰਕਾਰ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਘੜੂੰਆਂ

 ਐਸ.ਏ.ਐਸ ਨਗਰ, 25 ਅਪ੍ਰੈਲ : ਖੇਡਾਂ ਹੀ ਅਪਣੇ ਸਹੀ ਮਾਰਗ ਤੋਂ ਰਸਤਾ ਭਟਕ ਕੇ ਨਸ਼ਿਆ ਅਤੇ ਹੋਰ ਭੈੜੀਆਂ ਅਲਾਮਤਾਂ ਕਾਰਨ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਮੁੜ ਲੀਹਾਂ ਤੇ ਲਿਆਉਣ ਦਾ ਇੱਕੋ ਇੱਕ ਉਪਾਅ ਹੈ ਇਸ ਲਈ ਆਪ ਦੀ ਸਰਕਾਰ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਘੜੂੰਆਂ ਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਭਰਾਂ ਨਵਦੀਪ ਸਿੰਘ ਗੋਲਡੀ ਨੇ  ਅੱਜ ਮਹਾਰਾਣਾ ਪ੍ਰਤਾਪ ਯੂਥ  ਕਲੱਬ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਉਦਿਆ ਆਖੇ। 


ਉਨ੍ਹਾਂ ਕਿਹਾ ਕਿ  ਜਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੁਣ ਤੱਕ ਦੀਆਂ ਸਰਕਾਰਾ ਫੇਲ ਸਾਬਿਤ ਹੋਈਆ ਹਨ ।ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ  ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।  ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਵਧੀਆਂ ਸਟੇਡੀਅਮ,ਕੋਚ ਤੇ ਖਿਡਾਰੀਆਂ ਲਈ ਖੇਡਾਂ ਦਾ ਸਮਾਨ ਮੁਹੱਈਆਂ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪੰਜਾਬ ਵਿੱਚੋਂ ਵਧੀਆਂ ਖਿਡਾਰੀ ਪੈਦਾ ਕੀਤੇ ਜਾ ਸਕਣ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਅਹਿਮ ਰੋਲ ਨਿਭਾਉਣਾ ਪਵੇਗਾ ਅਤੇ ਨਾਲ ਹੀ ਸਾਨੂੰ ਝੂਠੇ ਲਾਲਚਾਂ ਅਤੇ ਫੋਕੀ ਸ਼ੋਹਰਤ ਦਾ ਜਾਲ ਵਿਖਾ ਕੇ ਨੌਜੁਆਨਾਂ ਨੂੰ ਭਰਮਾਉਣ ਵਾਲੇ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਪਵੇਗਾ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਫਾਈਨਲ ਮੁਕਾਬਲੇ ਵਿੱਚ ਦੱਪਰ ਦੀ ਟੀਮ ਨੇ ਪਹਿਲਾ ਸਥਾਨ ਤੇ ਮਾਜਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਕਲੱਬ ਪ੍ਰਧਾਨ ਲਾਡੀ ਰਾਣਾ, ਰਾਹੁਲ ਰਾਣਾ,ਰੱਜਤ, ਚੰਨਪ੍ਰੀਤ ਸਿੰਘ ਬਡਾਲੀ, ਬੱਬਲੂ ਬੰਨਮਾਜਰਾ, ਫੋਜ਼ੀ ਸਾਹਿਬ, ਜਸਪ੍ਰੀਤ ਸਿੰਘ, ਮੁਕੇਸ਼, ਜੋਨੀ ਰਾਣਾ, ਸੋਨੂੰ ਰਾਣਾ, ਇਕਬਾਲ ਸਿੰਘ,ਜਵਾਲਾ ਸਿੰਘ, ਜਸਪ੍ਰੀਤ ਸਿੰਘ ਚਹਿਲ, ਰਵਿੰਦਰ ਸਿੰਘ, ਲਖਵੀਰ ਸਿੰਘ, ਕੰਵਲਜੀਤ , ਪਰਮਿੰਦਰ ਸਿੰਘ, ਤਰਨਜੋਤ ਸਿੰਘ, ਰੁਘਵੀਰ ਸਿੰਘ ਰੰਗੀ, ਅਮ੍ਰਿਤ ਚੋਹਾਨ, ਹਰਮਨ ਸਿੰਘ ਕੰਬਾਲੀ, ਕਰਨ,ਗੁਰਚਰਨ ਸਿੰਘ ਆਦਿ ਹਾਜ਼ਰ ਸਨ। 

ਫੋਟੋ ਕੈਪਸ਼ਨ -ਜੇਤੂ ਟੀਮ ਨਾਲ ਜਗਤਾਰ ਸਿੰਘ ਘੜੂੰਆਂ, ਹਰਮਿੰਦਰ ਸਿੰਘ ਮਾਵੀ ਤੇ ਹੋਰ।

No comments:


Wikipedia

Search results

Powered By Blogger