ਐਸ.ਏ.ਐਸ ਨਗਰ 14 ਮਈ : ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾ ਅਧੀਨ ਅਤੇ ਮੁੱਖ ਖੇਤੀਬਾੜੀ ਅਫਸਰ ਡਾ . ਰਾਜੇਸ ਕੁਮਾਰ ਰਹੇਜਾ ਦੀ ਅਗਵਾਈ ਹੇਠ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਅਧੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੰਜਨੀਅਰਿੰਗ ਸਾਖਾ ਦੇ ਸਾਇੰਸਦਾਨਾਂ ਦੀ ਟੀਮ ਵੱਲੋਂ ਜੀਰੋ ਟਿੱਲ ਡਰਿੱਲ ਮਸੀਨਾਂ ਦੀ ਸੋਧ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਵਰਤੋਂ ਸਬੰਧੀ ਬੀਤੇ ਦਿਨੀਂ 12 ਮਈ ਨੂੰ ਪਿੰਡ ਬਦਨਪੁਰ ਬਲਾਕ ਖਰੜ ਵਿਖੇ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਸ੍ਰੀ ਰਹੇਜਾ ਨੇ ਦੱਸਿਆ ਕਿ ਕੈਂਪ ਦੌਰਾਨ ਸਾਇੰਸਦਾਨਾਂ ਦੀ ਟੀਮ ਵਿੱਚ ਸ੍ਰੀ ਰਾਜੇਸ ਗੋਇਲ ਸੀਨੀਅਰ ਸਾਇੰਸਦਾਨ, ਇੰਜਨੀਅਰ ਸ੍ਰੀ ਅਰਸਦੀਪ ਸਿੰਘ, ਸ੍ਰੀ ਧਰਮਿੰਦਰ ਸਿੰਘ ਸਾਇੰਸਦਾਨ ਅਤੇ ਸਕਿਲ ਵਰਕਰ ਸ੍ਰੀ ਜਗਰੂਪ ਸਿੰਘ ਵੱਲੋਂ ਕਿਸਾਨਾ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਜ਼ੀਰੋ ਟਿੱਲ ਡਰਿੱਲ ਮਸੀਨ ਦੀ ਸੇਧ ਲਈ ਖਾਦ ਵਾਲੇ ਬਕਸੇ ਵਿੱਚ ਪਹਿਲਾਂ ਲੱਗੀ ਗਰਾਰੀ ਤੋਂ ਦੁੱਗਣੇ ਦੰਦਿਆਂ ਵਾਲੀ ਗਰਾਰੀ ਬਦਲ ਕੇ ਮਸੀਨ ਦੀ ਚਾਲ ਨੂੰ ਘਟਾਉਣ ਬਾਰੇ ਦੱਸਿਆ ਗਿਆ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਖਾਦ ਵਾਲੇ ਬਕਸੇ ਦੇ ਲੀਵਰ ਨੂੰ ਇਸ ਤਰ੍ਹਾਂ ਅਡਜਸਟ ਕਰੋ ਕਿ ਪਿਸਤੋਲ, ਫਲੋਟਰ ਰੋਲਰ ਦੇ ਅੰਦਰ ਬੀਜ ਚੁੱਕਣ ਵਾਲੇ ਰੋਲਰ ਦੀ ਲੰਬਾਈ ਅੱਧਾ ਇੰਚ ਰਹਿ ਜਾਵੇ, ਤਾਂ ਜੋ ਬੀਜ ਟੁਟਣ ਦੀ ਸਮੱਸਿਆ ਤੇ ਕਾਬੂ ਪਾਇਆ ਜਾ ਸਕੇ। ਸਾਇੰਸਦਾਨਾਂ ਵੱਲੋਂ ਦੱਸੀ ਗਈ ਤਕਨੀਕੀ ਅਨੁਸਾਰ ਖਾਦ ਵਾਲੇ ਬਕਸੇ ਵਿੱਚ ਬੀਜ ਪਾ ਕੇ ਗਰਾਊਂਡ ਵੀਲ ਨੂੰ ਲਗਾਤਾਰ ਕੁਝ ਚੱਕਰਾਂ ਲਈ ਘੁਮਾਇਆ ਜਾਂਦਾ ਹੈ ਤਾਂ ਜੋ ਟਿਊਬ ਵਿੱਚੋਂ ਬੀਜ ਇਕਸਾਰ ਗਿਰਨਾ ਸੂਰੂ ਹੋ ਸਕੇ, ਇਸ ਉਪਰੰਤ ਬੀਜ ਵਾਲੀ ਪਾਇਪ ਹੇਠ ਇੱਕ ਲਿਫਾਫਾ ਲਗਾ ਕੇ ਗਰਾਊਂਡ ਵੀਲ ਦਾ ਇੱਕ ਪੂਰਾ ਚੱਕਰ ਘੁਮਾ ਕੇ ਬੀਜ ਇੱਕਠਾ ਕੀਤਾ ਜਾਂਦਾ ਹੈ ਅਤੇ ਇਕ ਰੱਸੀ ਲੈ ਕੇ ਉਸਨੂੰ ਗਰਾਊਂਡ ਵੀਲ ਦੇ ਘੇਰੇ ਮੁਤਾਬਿਕ ਘੁਮਾ ਕੇ ਕੱਟਣ ਉਪਰੰਤ ਸਿੱਧਾ ਜਮੀਨ ਤੇ ਵਿਛਾ ਕੇ ਲਿਫਾਫੇ ਵਿੱਚ ਇੱਕਠੇ ਕੀਤੇ ਦਾਣੇ ਰੱਸੀ ਦੀ ਲੰਬਾਈ ਵਿੱਚ ਇਕਸਾਰਤਾ ਨਾਲ ਲਾਇਨ ਵਿੱਚ ਖਲਾਰੇ ਜਾਂਦੇ ਹਨ। ਇਸ ਉਪਰੰਤ ਇੱਕ ਮੀਟਰ ਦਾ ਪੈਮਾਨਾ ਲਿਆ ਜਾਂਦਾ ਹੈ ਅਤੇ ਲਾਇਨ ਤੇ ਰੱਖ ਕੇ ਦਾਣਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਜੋ ਇੱਕ ਮੀਟਰ ਵਿੱਚ 16-20 ਦਾਣਿਆਂ ਦੀ ਗਿਣਤੀ ਹੋ ਸਕੇ।
ਉਨ੍ਹਾਂ ਕਿਹਾ ਇਸ ਵਿਧੀ ਤੋਂ ਬਾਅਦ ਮਸ਼ੀਨ ਦੇ ਲੀਵਰ ਨੂੰ ਚੰਗੀ ਤਰ੍ਹਾ ਕੱਸਣ ਉਪਰੰਤ ਜੀਰੋ ਟਿੱਲ ਡਰਿੱਲ ਮਸੀਨ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਣ ਯੋਗ ਹੋ ਜਾਂਦੀ ਹੈ। ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਨੇ ਜਿਲ੍ਹੇ ਵਿੱਚ ਕਿਸਾਨਾਂ,ਸਹਿਕਾਰੀ ਸਭਾਵਾਂ ਪਾਸ ਮੌਜੂਦ ਜੀਰੋ ਟਿੱਲ ਮਸੀਨਾਂ ਦੀ ਇਸ ਤਕਨੀਕ ਨਾਲ ਸੋਧ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਣ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ।
ਇਸ ਕੈਂਪ ਵਿੱਚ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਮਸੀਨਰੀ ਦੀ ਸੋਧ ਲਈ ਮਕੈਨਿਕਾਂ ਅਤੇ ਕਿਸਾਨਾਂ ਵੱਲੋਂ ਭਾਗ ਲਿਆ ਗਿਆ ਸੀ ।
No comments:
Post a Comment