ਚੰਡੀਗੜ੍ਹ,14 ਮਈ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਹੈ। ਅੱਜ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਚਾਪਲੂਸਾਂ ਨਾਲ ਘਿਰੀ ਹੋਈ ਹੈ। ਜਿਸ ਕਾਰਨ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਸੋਨੀਆ ਗਾਂਧੀ ਨੂੰ ਕਿਹਾ ਕਿ ਉਹ ਪੂਰੇ ਦੇਸ਼ ‘ਚ ਰਾਜਨੀਤੀ ਕਰਨ ਪਰ ਪੰਜਾਬ ਨੂੰ ਬਖਸ਼ਣ। ਜਾਖੜ ਨੇ ਕਿਹਾ ਕਿ ਅੱਤਵਾਦ ਦੇ ਦੌਰ 'ਚ 1984 'ਚ ਜਦੋਂ ਏ.ਕੇ.47 ਪੰਜਾਬ 'ਚ ਧਰਮ ਅਤੇ ਜਾਤ ਦਾ ਵਿਤਕਰਾ ਨਹੀਂ ਕਰ ਸਕੀ ਸੀ ਤਾਂ ਇਸ ਨੂੰ ਕਾਂਗਰਸ ਦੀ ਆਗੂ ਅੰਬਿਕਾ ਸੋਨੀ ਨੇ ਚੋਣਾਂ ਸਮੇਂ ਉਠਾਇਆ ਸੀ।ਜਾਖੜ ਨੇ ਕਿਹਾ ਕਿ ਅੱਜ ਉਦੈਪੁਰ 'ਚ ਕਾਂਗਰਸ ਦੀ ਹਾਲਤ ਦੇਖ ਕੇ ਮੈਨੂੰ ਤਰਸ ਆਉਂਦਾ ਹੈ। ਕਿੰਨੇ ਲੀਡਰ ਚੀਅਰਲੀਡਰ ਹਨ ਅਤੇ ਕਿੰਨੇ ਕੌੜੀਆਂ ਅਤੇ ਸੱਚੀਆਂ ਗੱਲਾਂ ਕਹਿਣਗੇ। ਜਾਖੜ ਨੇ ਕਿਹਾ ਕਿ ਕਾਂਗਰਸ ਦਾ ਚਿੰਤਨ ਸ਼ਿਵਿਰ ਮਹਿਜ਼ ਇੱਕ ਰਸਮ ਤੋਂ ਵੱਧ ਨਹੀਂ ਹੈ।
No comments:
Post a Comment