ਐਸ.ਏ.ਐਸ ਨਗਰ 16 ਮਈ : ਅੱਜ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ( ਸਾਪਾ) ਵੱਲੋਂ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਡਾਇਰੈਕਟਰ ਖੇਤੀਬਾੜੀ ਪੰਜਾਬ ਵਿਰੁੱਧ ਲਗਾਤਾਰ ਛੇਵੇਂ ਦਿਨ ਵੀ ਰੋਸ ਮੁਜ਼ਾਹਰਾ ਕੀਤਾ ਗਿਆ। ਅੱਤ ਦੀ ਗਰਮੀ ਵਿੱਚ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਆਤਮਾ ਸਟਾਫ ਦੇ ਕਰਮਚਾਰੀ ਹੁੰਮ ਹੁਮਾ ਕੇ ਖੇਤੀ ਭਵਨ ਮੋਹਾਲੀ ਵਿਖੇ ਪਹੁੰਚੇ ।ਧਰਨਾਕਾਰੀਆਂ ਨੂੰ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੁਮਾਇੰਦੇ ਸਰਦਾਰ ਮੇਹਰ ਸਿੰਘ ਥੇੜੀ ਨੇ ਸੰਬੋਧਨ ਕੀਤਾ ਉਨ੍ਹਾਂ ਨੇ ਆਤਮਾ ਸਟਾਫ ਨੂੰ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਸੰਘਰਸ਼ਸੀਲ ਅਤੇ ਇਕਜੁੱਟ ਰਹਿਣ ਦੀ ਅਪੀਲ ਕੀਤੀ ਉਨ੍ਹਾਂ ਨੇ ਸੰਘਰਸ਼ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਯੂਨੀਅਨ ਆਤਮਾ ਸਟਾਫ ਦੀਆਂ ਜਾਇਜ਼ ਮੰਗਾਂ ਮਨਵਾਉਣ ਲਈ ਹਮੇਸ਼ਾ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਨੇ ਡਾਇਰੈਕਟਰ ਖੇਤੀਬਾਡ਼ੀ ਨਾਲ ਮੁਲਾਕਾਤ ਕੀਤੀ ਤੇ ਆਤਮਾ ਸਟਾਫ ਦੀਆਂ ਮੰਗਾਂ ਹੱਲ ਕਰਵਾਉਣ ਲਈ ਕਿਹਾ।
ਡਾਇਰੈਕਟਰ ਖੇਤੀਬਾੜੀ ਵਲੋਂ ਕਿਸਾਨ ਨੁਮਾਇੰਦਿਆਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਅੱਜ ਸ਼ਾਮ ਨੂੰ ਉਹ ਡਾਇਰੈਕਟਰ ਖੇਤੀਬਾਡ਼ੀ ਅਤੇ ਸਾਪਾ ਯੂਨੀਅਨ ਦੇ ਆਗੂਆਂ ਨਾਲ ਮਿਲ ਬੈਠ ਕੇ ਮਸਲੇ ਦਾ ਹੱਲ ਕਰਨਗੇ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਇਹ ਜਾਇਜ਼ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਠੀਕ ਹੈ ਨਹੀਂ ਤਾਂ ਕਿਸਾਨ ਯੂਨੀਅਨ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਆਪਣਾ ਯੋਗਦਾਨ ਪਾਵੇਗੀ ਇਸ ਮੌਕੇ ਸਰਦਾਰ ਬਲਵੰਤ ਸਿੰਘ ਨੰਡਿਆਲੀ ਆਗੂ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਮਾਨ ਵੀ ਆਪਣੇ ਸਾਥੀਆਂ ਸਮੇਤ ਆਤਮਾ ਸਟਾਫ ਦੇ ਧਰਨੇ ਵਿੱਚ ਪਹੁੰਚੇ ਉਨ੍ਹਾਂ ਨੇ ਮੈਡਮ ਮਨਦੀਪ ਕੌਰ ਬੀ ਟੀ ਐੱਮ ਦੇ ਮਾਤਾ ਜੀ ਸ੍ਰੀ ਸੁਰਜੀਤ ਕੌਰ ਦੇ ਦੇਹਾਂਤ ਤੇ ਕਾਫੀ ਦੁੱਖ ਪ੍ਰਗਟਾਵਾ ਕੀਤਾ ਉਨ੍ਹਾਂ ਨੇ ਸੁਰਜੀਤ ਕੌਰ ਦੀ ਮੌਤ ਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਨੂੰ ਦੱਸਿਆ
ਉਨ੍ਹਾਂ ਨੇ ਧਰਨਾ ਦੇ ਰਹੇ ਆਤਮਾ ਸਟਾਫ ਨੂੰ ਇਹ ਵਿਸ਼ਵਾਸ ਦੁਆਇਆ ਕਿ ਪਿਛਲੇ ਦਿਨਾਂ ਚ ਡਾਇਰੈਕਟਰ ਖੇਤੀਬਾੜੀ ਵੱਲੋਂ ਬਾਥਰੂਮ ਬੰਦ ਕੀਤੇ ਗਏ ਸਨ ਜਿਸ ਨਾਲ ਧਰਨਾ ਦੇ ਰਹੇ ਲੜਕੇ ਲੜਕੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਬਾਅਦ ਇਹ ਬਾਥਰੂਮ ਖੁੱਲ੍ਹੇ ਰਹਿਣਗੇ ਸਾਪਾ ਯੂਨੀਅਨ ਦੇ ਪ੍ਰਧਾਨ ਰਮਨਦੀਪ ਸਿੰਘ ਮਾਨ ਵੱਲੋਂ ਆਏ ਹੋਏ ਕਿਸਾਨ ਆਗੂਆਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਉਨ੍ਹਾਂ ਨੇ ਸਮੂਹ ਆਤਮਾ ਸਟਾਫ ਨੂੰ ਸੰਘਰਸ਼ ਵਿਚ ਦਿਨ ਰਾਤ ਇੱਕਜੁੱਟਤਾ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਸੇਵਾ ਸਿੰਘ ਬਾਕਰਪੁਰ ,ਕਿਸਾਨ ਦੀਦਾਰ ਸਿੰਘ ਸ਼ਤਾਬਗਡ਼੍ਹ ,ਹਕੀਕਤ ਸਿੰਘ ਘੜੂੰਆਂ, ਬਲਜਿੰਦਰ ਸਿੰਘ ਭਜੋਲੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ।
No comments:
Post a Comment