Monday, May 16, 2022

ਈ ਐਸ ਆਈ ਹਸਪਤਾਲ ਦੀਆਂ ਸਮੱਸਿਆਵਾਂ ਦਾ ਹੋਵੇਗਾ ਇਕ ਹਫਤੇ ਦੇ ਅੰਦਰ-ਅੰਦਰ ਪੱਕਾ ਹੱਲ : ਕੁਲਵੰਤ ਸਿੰਘ

ਮੋਹਾਲੀ,16 ਮਈ  : ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਈ.ਐਸ.ਆਈ ਹਸਪਤਾਲ ਦਾ ਦੌਰਾ  ਕੀਤਾ ।ਸਿਹਤ ਸਹੂਲਤਾਂ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਪਿਛਲੇ 6 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਹੀ  ਹਸਪਤਾਲ ਦੇ ਅਧਿਕਾਰੀ, ਡਾਕਟਰ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ  ਦੇ ਕੋਲ ਆਪਣੀਆਂ ਸਮੱਸਿਆਵਾਂ  ਦੇ ਬਾਰੇ ਵਿਚ ਧਿਆਨ ਵਿੱਚ ਲਿਆਉਂਦੇ ਰਹਿੰਦੇ ਸਨ ਪ੍ਰੰਤੂ ਬਲਬੀਰ ਸਿੰਘ ਸਿੱਧੂ ਦੁਆਰਾ ਵਿਧਾਇਕ ਹੋਣ ਦੇ ਬਾਵਜੂਦ ਵੀ  ਉਹਨਾਂ ਦੀ ਬਾਂਹ  ਨਹੀਂ  ਫੜੀ ਅਤੇ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਨੂੰ ਰੋਜ਼ ਨਵੀਆਂ  ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ , ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਸੀ ਅਤੇ ਉਹ  ਆਪਣਾ ਇਲਾਜ਼ ਕਰਵਾਉਣ ਦੀ ਪ੍ਰਾਥਮਿਕਤਾ ਕਿਸੇ ਹੋਰ ਦੇਣ ਲੱਗ ਪਏ , ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਟਾਇਨੋਰ ਕੰਪਨੀ ਦੀ ਤਰਫੋਂ  ਹਸਪਤਾਲ ਨੂੰ ਐਂਬੂਲੈਂਸ ਭੇਟ ਕੀਤੀ ਗਈ ਹੈ


 ਅਤੇ ਆਉਣ ਲ ਹਫਤੇ ਭਰ ਦੇ ਵਿਚ ਹਸਪਤਾਲ ਦੀਆਂ ਬਾਕੀ ਰਹਿੰਦੀਆਂ ਮੰਗਾਂ ਅਤੇ ਜ਼ਰੂਰਤਾਂ ਨੂੰ ਵੀ ਪੂਰਾ ਕਰ ਲਿਆ ਜਾਵੇਗਾ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਸਪਤਾਲ ਨਾਲ ਸਬੰਧਤ ਸਿਹਤ ਸਹੂਲਤਾਂ ਦੇ ਬਾਅਦ ਕਿਸੇ ਵੀ ਸਰਕਾਰ ਵੱਲੋਂ  ਜ਼ਰਾ ਜਿੰਨਾ ਵੀ ਸੋਚਿਆ ਨਹੀਂ ਹੈ ਜਿਸ ਦੇ ਚਲਦਿਆਂ ਇਸ ਦੀਆਂ ਸਮੱਸਿਆਵਾਂ ਵੱਡੀਆਂ ਹੁੰਦੀਆਂ ਗਈਆਂ।

ਇਸ ਮੌਕੇ  ਕੁਲਵੰਤ ਸਿੰਘ ਦੇ ਨਾਲ ਆਰ ਪੀ ਸ਼ਰਮਾ, ਹਰਪਾਲ ਸਿੰਘ ਚਨਾ, ਹਰਮੇਸ਼ ਸਿੰਘ ਕੁੰਬੜਾਂ, ਤਰਲੋਚਨ ਸਿੰਘ ਮਟੋਰ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੋਰ, ਆਦਿ ਵੀ ਹਾਜ਼ਰ ਸਨ ।




No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger