Monday, May 16, 2022

ਘੜੂੰਆਂ ਕਾਨੂੰਗੋ ਦੇ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ -ਡਾ.ਚਰਨਜੀਤ ਸਿੰਘ

ਆਪ ਵਰਕਰਾਂ ਨੇ ਹਲਕਾ ਵਿਧਾਇਕ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਮੁਲਾਕਾਤ

 ਘੜੂੰਆਂ, 16 ਮਈ : ਹਲਕਾ ਸ੍ਰੀ ਚਮਕੌਰ ਸਾਹਿਬ ਦੇ ਅਧੀਨ ਆਉਂਦੇ ਘੜੂੰਆਂ ਕਾਨੂੰਗੋ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਘੜੂੰਆਂ ਦੇ ਆਪ ਵਰਕਰਾਂ ਨਾਲ ਮੀਟਿੰਗ ਕਰਦਿਆਂ ਆਖੇਂ ਉਨਾਂ ਕਿਹਾ ਕਿ ਮੇਰਾ  ਮੁੱਖ ਮਕਸਦ ਸਿਰਫ ਲੋਕਾਂ ਦੀ ਸੇਵਾ ਅਤੇ ਹਲਕਾ ਦਾ ਵਿਕਾਸ ਕਰਨਾ ਹੈ


ਇਸ ਮੌਕੇ ਆਪ ਦੇ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਆਪ ਸਰਕਾਰ ਦੇ ਆਉਣ ਨਾਲ ਲੋਕ ਬਹੁਤ ਖੁਸ਼ ਨੇ ਅਤੇ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਪਿੰਡਾ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਨੂੰ ਵੱਡੇ ਪੱਧਰ  ਤੇ ਅਫਸਰਾਂ ਨਾਲ ਮੀਟਿੰਗਾਂ ਕਰਕੇ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਨੂੰ ਕੋਈ ਸਮੱਸਿਆਂ ਨਾ ਆਵੇ ਅਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਸੋਹਣ ਸਿੰਘ, ਦਲਜੀਤ ਸਿੰਘ ਬੰਟੀ, ਸੋਹਣ ਸਿੰਘ ਬੰਟੀ, ਇੰਦਰਜੀਤ ਸਿੰਘ ਬਾਢੂ, ਹਰਦੀਪ ਸਿੰਘ ਬੰਟੀ, ਗੁਰਪ੍ਰੀਤ ਸਿੰਘ, ਸੁਪਿੰਦਰ ਸਿੰਘ,ਬੰਤ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਅਨਮੋਲ ਸਿੰਘ, ਅਨੂਪ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।


ਫੋਟੋ ਕੈਪਸਨ -ਹਲਕਾ ਵਿਧਾਇਕ  ਡਾ.ਚਰਨਜੀਤ ਸਿੰਘ ਆਪ ਵਰਕਰਾਂ ਨਾਲ ਜਗਤਾਰ ਸਿੰਘ ਘੜੂੰਆਂ ਦੀ ਅਗਵਾਈ ਵਿੱਚ  ਮੀਟਿੰਗ ਕਰਨ ਉਪਰੰਤ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger