ਐਸ.ਏ.ਐਸ ਨਗਰ 08 ਜੂਨ : ਬਲਟਾਨਾ ਦੇ ਹਰਮਿਲਾਪ ਨਗਰ ਫੇਜ਼-1 ਵਿੱਚ ਲੋਕਾਂ ਨੂੰ ਸਾਫ ਪਾਣੀ ਨਾ ਮਿਲਣ ਦੀਆਂ ਖਬਰਾਂ ਦਾ ਨੋਟਿਸ ਲੈਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਪੂਜਾ ਐਸ ਗਰੇਵਾਲ ਵੱਲੋਂ ਇਸ ਸੁਸਾਇਟੀ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਆਪਣੀ ਹਾਜ਼ਰੀ ਵਿੱਚ ਇਸ ਰਿਹਾਇਸ਼ੀ ਏਰੀਏ ਦੇ ਘਰਾਂ ਵਿੱਚ ਜਾ ਕੇ ਪਾਣੀ ਦੇ ਸੈਂਪਲ ਚੈੱਕ ਕਰਨ ਲਈ ਭਰਵਾਏ ਗਏ ।
ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਪੂਜਾ ਐਸ ਗਰੇਵਾਲ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਤੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸ਼ਹਿਰੀ ਵਿਕਾਸ ਵਿਭਾਗ ਦੇ ਜੁਆਇੰਟ ਡਾਇਰੈਕਟਰ ਸ੍ਰੀ ਪਰਵਿੰਦਰ ਸਰਾਓ ਵੀ ਸਨ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਬਲਟਾਨਾ ਦੇ ਹਰਮਿਲਾਪ ਨਗਰ ਫੇਜ਼-1 ਵਿੱਚੋ ਇਕੱਤਰ ਕੀਤੇ ਗਏ ਪਾਣੀ ਦੇ ਸੈਪਲਾਂ ਦੀ ਰਿਪੋਰਟ ਛੇਤੀ ਹੀ ਪ੍ਰਸ਼ਾਸਨ ਨੂੰ ਭੇਜੀ ਜਾਵੇ ਤਾਂ ਜੋ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਸਕੇ ।
ਜਿਕਰਯੋਗ ਹੈ ਕਿ ਖਬ਼ਰਾ ਵਿੱਚ ਇਹ ਇਲਜਾਮ ਲਗਾਏ ਗਏ ਸਨ ਕਿ ਹਰਮਿਲਾਪ ਨਗਰ ਵਿੱਚ ਕਈ ਘਰਾਂ ਨੂੰ ਮਿੱਟੀ ਮਿਲਿਆ ਪਾਣੀ ਸਪਲਾਈ ਹੋ ਰਿਹਾ ਹੈ । ਇਸ ਮਗਰੋ ਫੌਰੀ ਹਰਕਤ ਵਿੱਚ ਆਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵੱਲੋ ਅੱਜ ਮੌਕੇ ਤੇ ਜਾ ਕੇ ਆਪਣੀ ਹਾਜ਼ਰੀ ਵਿੱਚ ਪਾਣੀ ਦੇ ਸੈਪਲ ਚੈੱਕ ਕਰਨ ਲਈ ਭਰਵਾਏ ਗਏ ਹਨ ।
No comments:
Post a Comment