ਕੁਲਵੰਤ ਸਿੰਘ ਨੇ ਕਿਹਾ "ਮਨੌਲੀ ਵਾਸੀਆਂ ਦੀਆਂ ਸਮੱਸਿਆਵਾਂ ਦਾ ਆਉਂਦੇ 10 ਦਿਨਾਂ ਵਿੱਚ ਹੋ ਜਾਵੇਗਾ ਪੱਕਾ ਹੱਲ
ਮੋਹਾਲੀ, 08 ਜੂਨ : ਨਜ਼ਦੀਕੀ ਪਿੰਡ ਮਨੌਲੀ ਵਿਖੇ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ| ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਲਈ ਨਵੀਆਂ ਸਕੀਮਾਂ ਅਤੇ ਨਵੇਂ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ ਅਤੇ ਆਉਣ ਵਾਲਾ ਬਜਟ ਸੈਸ਼ਨ ਵੀ ਲੋਕ ਪੱਖੀ ਹੋਵੇਗਾ|
ਇਸ ਮੌਕੇ ਪਿੰਡ ਮਨੌਲੀ ਵਾਸੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਦਾ ਸੁਆਗਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਦੇ ਨਾਲ ਵਿਧਾਇਕ ਵੱਲੋਂ ਲੰਮੀ ਵਿਚਾਰ ਚਰਚਾ ਕੀਤੀ ਗਈ। ਪਿੰਡ ਵਾਸੀਆਂ ਵੱਲੋਂ ਮਨੌਲੀ ਤੋਂ ਮੋਹਾਲੀ ਤੱਕ ਲਈ ਲੋਕਲ ਬੱਸ ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਅਤੇ ਹੋਰਨਾਂ ਮੰਗਾਂ ਦੇ ਸੰਬੰਧ ਵਿਚ ਵਿਧਾਇਕ ਕੁਲਵੰਤ ਸਿੰਘ ਨਾਲ ਮਨੌਲੀ ਵਾਸੀਆਂ ਵੱਲੋਂ ਗੱਲ ਕੀਤੀ ਗਈ, ਜਿਨ੍ਹਾਂ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਾ ਹੱਲ ਜਲਦੀ ਹੀ ਹੋ ਜਾਵੇਗਾ, ਕਿਉਂਕਿ ਨਹਿਰੀ ਪਾਣੀ ਜਲਦੀ ਹੀ ਇਸ ਪਾਸੇ ਵੱਲ ਨੂੰ ਆ ਰਿਹਾ ਹੈ ਅਤੇ ਔਰਤਾਂ ਵੱਲੋਂ ਖ਼ਾਸ ਕਰਕੇ ਜੋ ਲੋਕਲ ਬੱਸ ਦੀ ਮੰਗ ਕੀਤੀ ਗਈ,
ਇਸਦਾ ਵੀ ਜਲਦੀ ਹੀ ਹੱਲ ਕੀਤਾ ਜਾਵੇਗਾ ਅਤੇ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਤੋਂ ਮਨੌਲੀ ਵਾਸੀਆਂ ਨੂੰ ਆਉਂਦੇ ਕੁਝ ਦਿਨਾਂ ਵਿੱਚ ਹੀ ਨਿਜਾਤ ਦਿਵਾ ਦਿੱਤੀ ਜਾਵੇਗੀ। ਪਿੰਡ ਮਨੌਲੀ ਵਿੱਚ ਖੇਡ ਪ੍ਰੇਮੀਆਂ ਵੱਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਵਿਚ ਵੱਡੀ ਗਿਣਤੀ ਖਿਡਾਰੀਆਂ ਨੇ ਭਾਗ ਲਿਆ ਅਤੇ ਇਸ ਕ੍ਰਿਕਟ ਟੂਰਨਾਮੈਂਟ ਨੂੰ ਵੇਖਣ ਦੇ ਲਈ ਜ਼ਿਲ੍ਹੇ ਭਰ ਵਿਚੋਂ ਖੇਡ ਪ੍ਰੇਮੀ ਵੱਡੀ ਗਿਣਤੀ 'ਚ ਹਾਜ਼ਰ ਰਹੇ। ਇਸ ਮੌਕੇ ਅਵਤਾਰ ਸਿੰਘ ਸਰਪੰਚ, ਅਮਰਨਾਥ ਪੰਚ, ਸੁਖਵਿੰਦਰ ਸਿੰਘ, ਸਾਧਾ ਸਿੰਘ ਪੰਚ, ਮਲਕੀਤ ਸਿੰਘ ਪੰਚ, ਪਰਮਜੀਤ ਸਿੰਘ, ਸੁਰਮੁਖ ਸਿੰਘ ਔਜਲਾ, ਸੂਬੇਦਾਰ ਅਮਰੀਕ ਸਿੰਘ, ਦਲਵੀਰ ਸਿੰਘ, ਦੀਦਾਰ ਸਿੰਘ ਨੰਬਰਦਾਰ, ਸਤਨਾਮ ਸਿੰਘ ਨੰਬਰਦਾਰ, ਮੇਹਰ ਸਿੰਘ ਕੋਲੜੀਆਂ, ਸੰਦੀਪ ਸਿੰਘ, ਦਰਸ਼ਨ ਸਿੰਘ ਬਿੱਟਾ, ਸੁਖਵਿੰਦਰ ਸਿੰਘ, ਮਾਨ ਸਿੰਘ, ਗੁਰਦੀਪ ਸਿੰਘ ਫੌਜੀ, ਜਗਤਾਰ ਸਿੰਘ, ਕਰਨੈਲ ਸਿੰਘ, ਸਵਰਨ ਸਿੰਘ, ਤਾਰਾ ਸਿੰਘ, ਹਰਬੰਸ ਸਿੰਘ, ਮੇਹਰ ਸਿੰਘ ਮੰਗਾਂ, ਕੁਲਦੀਪ ਸਿੰਘ ,ਦਰਸ਼ਨ ਸਿੰਘ ਸੋਢੀ, ਲਾਭ ਸਿੰਘ, ਬਲਜਿੰਦਰ ਸਿੰਘ ਪੰਚ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਜੀਤਾ, ਰਮਨਦੀਪ ਸਿੰਘ ਲਾਲੀ, ਜਗਦੀਸ਼ ਸਿੰਘ, ਅਵਤਾਰ ਸਿੰਘ ਅਤੇ ਗੁਰਮੀਤ ਸਿੰਘ ਮੀਤ ਤੋਂ ਇਲਾਵਾ ਆਰ.ਪੀ ਸ਼ਰਮਾ, ਤਰਲੋਚਨ ਮਟੋਰ, ਬਲਰਾਜ ਸਿੰਘ ਗਿੱਲ, ਰਣਜੀਤ ਢਿਲੋਂ, ਅਕਬਿੰਦਰ ਸਿੰਘ ਗੋਸਲ, ਅਵਤਾਰ ਮੌਲੀ, ਗੱਬਰ ਮੌਲੀ, ਮਿੱਠੂ ਮੌਲੀ ਅਤੇ ਜਸਪਾਲ ਸਿੰਘ ਮਟੋਰ ਹਾਜ਼ਰ ਸਨ|
No comments:
Post a Comment