ਖਰੜ, 16 ਅਗਸਤ : ਪੰਜਾਬ ਦੀ ਆਪ ਸਰਕਾਰ ਵੱਲੋਂ ਅਜਾਦੀ ਦੇ 75 ਵੇਂ ਮਹਾਉਤਸਵ ਮੌਕੇ ਆਪਣੇ ਚੋਣ ਵਾਅਦੇ ਅਨੁਸਾਰ ਲੋਕਾਂ ਨੂੰ ਘਰਾਂ ਨੇੜੇ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੀ ਤਰਜ਼ ’ਤੇ ਅੱਜ ਸੂਬੇ ਵਿੱਚ 75 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਜੰਡਪੁਰ ਅਤੇ ਕਾਂਸਲ ਵਿਖੇ ਬਣੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤਾ ਗਿਆ।ਇਹ ਦੋਵੇ ਉਦਘਾਟਨਾਂ ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਉਥੇ ਪਹਿਲੀ ਦਫਾ ਇਲਾਜ ਲਈ ਆਏ ਮਰੀਜਾਂ ਨੇ ਹੀ ਕੀਤੇ।ਪਿੰਡ ਜੰਡਪੁਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਉਥੇ ਆਪਣੇ ਇਲਾਜ ਲਈ ਆਈ ਆਮ ਅੋਰਤ ਨਰਿੰਦਰ ਕੌਰ ਨੇ ਰੀਬਨ ਕੱਟ ਕੇ ਕੀਤਾ, ਜਦਕਿ ਕਾਂਸਲ ਵਿਖੇ ਆਪਣੇ ਇਲਾਜ ਲਈ ਆਏ ਆਮ ਆਦਮੀ ਕਲੀਨਿਕ ਦਾ ਉਦਘਾਟਨ ਅਮਰਜੀਤ ਕੌਰ ਅਤੇ ਗੁਰਮੀਤ ਕੌਰ ਨੇ ਸਾਂਝੇ ਤੋਰ ’ਤੇ ਕੀਤਾ।ਇਸ ਮੌਕੇ ਐਸ.ਡੀ.ਐਮ ਰਵਿੰਦਰ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ।
ਐਸ.ਡੀ.ਐਮ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਕਲੀਨਿਕ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਮੈਡੀਕਲ ਅਫ਼ਸਰ, ਕਲੀਨਿਕਲ ਸਹਾਇਕ, ਫਾਰਮਾਸਿਸਟ, ਹੈਲਪਰ ਆਦਿ ਮੌਜੂਦ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਲੀਨਿਕ ਰਾਹੀਂ ਇਲਾਜ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਣਗੇ।
ਇਸ ਮੌਕੇ ਪਿੰਡ ਕਾਂਸਲ ਵਿਖੇ ਕਲੀਨਕ ਇੰਚਾਰਜ ਸ੍ਰੀਮਤੀ ਨਿਸ਼ਾ ਸ਼ਾਹੀ, ਸ. ਜੋਧਾ ਸਿੰਘ ਮਾਨ, ਹਰਜੀਤ ਸਿੰਘ ਬੰਟੀ, ਹਰਪ੍ਰੀਤ ਸਿੰਘ ਜੰਡਪੁਰ, ਰਘਬੀਰ ਸਿੰਘ ਬਡਾਲਾ, ਰਵੀ ਰਾਣਾ ਤੋਗਾ, ਹਰਮੇਸ਼ ਮੇਸ਼ੀ, ਜੋਗਿੰਦਰ ਗਿਰ, ਪਰਮਜੀਤ ਕੌਰ ਲੰਬੜਦਾਰ, ਕਾਂਤਾ ਸ਼ਰਮਾ, ਪ੍ਰਿਤਪਾਲ ਸਿੰਘ, ਸੁਨੀਲ ਕੁਮਾਰ, ਅਨਿਲ ਭਾਟੀਆ, ਮਨਜੀਤ ਸਿੰਘ, ਮਹੇਸ਼ ਕੁਮਾਰ, ਚੰਦਰ ਪਰਕਾਸ਼, ਗੁਰਨਾਮ ਸਿੰਘ, ਦਰਬਾਰਾ ਸਿੰਘ, ਤਰਲੋਚਨ ਸਿੰਘ, ਪੂਰਨ ਸਿੰਘ , ਰਿਸ਼ੁ ਬਾਵਾ, ਸਿਕੰਦਰ, ਹਜੂਰਾ ਸਿੰਘ ਬਬਲਾ, ਜੋਗਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਅਤੇ ਆਪ ਵਲੰਟੀਅਰ ਹਾਜ਼ਰ ਸਨ।
ਕੈਪਸ਼ਨ - ਜੰਡਪੁਰ ਵਿਖੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਮਰੀਜ ਅੋਰਤ ਅਤੇ ਵਲੰਟੀਅਰ।
ਕੈਪਸ਼ਨ - ਕਾਂਸਲ ਵਿਖੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਮਰੀਜ ਅੋਰਤ ਅਤੇ ਵਲੰਟੀਅਰ।
No comments:
Post a Comment