ਐਸ.ਏ.ਐਸ.ਨਗਰ 18 ਅਗਸਤ : ਪੇਂਡੂ
ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵਿਭਾਗ ਵੱਲੋਂ" ਸਵੈ ਪੂਰਨ ਬੁਨਿਆਦੀ ਢਾਂਚਾ ਪਿੰਡ"
ਵਿਸ਼ੇ ਤੇ ਕਰਵਾਈ ਜਾ ਰਹੀ ਦੋ ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ
ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਜ਼ੀਰਕਪੁਰ ਬਨੂੜ ਰੋਡ ਤੇ ਸਥਿਤ ਕ੍ਰਿਸਟਲ
ਰਿਜ਼ੌਰਟ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ l
ਇਸ ਸਬੰਧੀ ਵਧੇਰੇ ਜਾਣਕਾਰੀ
ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵੱਲੋ
ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9
ਥੀਮਜ਼ ’ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ ਵਿੱਚੋਂ ,ਪੰਜਾਬ ਸੂਬੇ ਵਿਚ ਪਹਿਲੀ
ਵਰਕਸ਼ਾਪ 22 ਤੇ 23 ਅਗਸਤ 2022 ਨੂੰ ਕਰਵਾਈ ਜਾ ਰਹੀ ਹੈ।
ਇਸ ਵਰਕਸ਼ਾਪ ਦਾ ਵਿਸ਼ਾ ‘ਸਵੈ
-ਪੂਰਨ ਬੁਨਿਆਦੀ ਢਾਂਚਾ ਪਿੰਡ ’ ਹੋਵੇਗਾ ਜਿਸ ਦਾ ਭਾਵ ਪਿੰਡਾਂ ਦੇ ਵਸਨੀਕਾਂ ਲੋੜੀਂਦੇ
ਸਹੂਲਤਾਂ ਆਪਣੇ ਹੀ ਪਿੰਡ ਵਿੱਚ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ
ਮੰਤਰੀ ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਉਚੇਚੇ ਤੌਰ ਉਤੇ ਇਸ ਵਰਕਸ਼ਾਪ ਵਿੱਚ ਸ਼ਾਮਲ
ਹੋਣਗੇ । ਜ਼ੀਰਕਪੁਰ ਬਨੂੜ ਰੋਡ ਤੇ ਸਥਿਤ ਕ੍ਰਿਸਟਲ ਰਿਜ਼ੌਰਟ ਵਿਖੇ ਹੋਣ ਵਾਲੀ ਇਸ ਦੋ
ਰੋਜ਼ਾ ਕੌਮੀ ਵਰਕਸ਼ਾਪ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚੋਂ ਡੈਲੀਗੇਟ ਭਾਗ ਲੈਣਗੇ l
ਇਸ ਕੌਮੀ ਵਰਕਸ਼ਾਪ ਸੰਬੰਧੀ ਟ੍ਰੈਫਿਕ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ੍ਰੀ
ਅਮਿਤ ਤਲਵਾੜ ਡਿਪਟੀ ਕਮਿਸ਼ਨਰ ਐਸਏਐਸ ਨਗਰ ਵਲੋਂ ਅੱਜ ਕ੍ਰਿਸਟਲ ਰਿਜ਼ਾਰਟ ਵਿਖੇ ਮੌਕੇ ਦਾ
ਦੌਰਾ ਕੀਤਾ ਗਿਆ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ l
ਇਸ ਮੌਕੇ ਉਨ੍ਹਾਂ ਨਾਲ
ਸ੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਅਜਿੰਦਰ ਸਿੰਘ,
ਐੱਸਪੀ, ਸ੍ਰੀ ਹਿਮਾਂਸ਼ੂ ਗੁਪਤਾ ਐਸ ਡੀ ਐਮ ਡੇਰਾਬਸੀ, ਸ੍ਰੀਮਤੀ ਸਰਬਜੀਤ ਕੌਰ ਐਸਡੀਐਮ
ਐਸਏਐਸ ਨਗਰ, ਸ੍ਰੀਮਤੀ ਆਦਰਸ਼ਪਾਲ ਕੌਰ ਸਿਵਲ ਸਰਜਨ, ਸ੍ਰੀ ਪ੍ਰਦੀਪ ਸਿੰਘ ਢਿੱਲੋਂ ਸਕੱਤਰ
ਆਰਟੀਏ ਅਤੇ ਹੋਰ ਅਧਿਕਾਰੀ ਮੌਜੂਦ ਸਨ l
No comments:
Post a Comment