ਐਸ.ਏ.ਐਸ ਨਗਰ 04 ਅਗਸਤ : ਵੈਸਟਰਨ ਹੋਮ ਖਰੜ੍ਹ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ. ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਕਸ਼ਮੀਰ ਸਿੰਘ, ਕਾਰਜਕਾਰੀ ਅਫਸਰ ਵੱਲੋਂ ਦੱਸਿਆ ਗਿਆ ਕਿ ਦੁੱਧ ਦਾ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਆਧਾਰ ਤੇ ਦੁੱਧ ਖਪਤਕਾਰਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨਾਂ ਵੱਲੋਂ ਖਰੀਦੀ ਕੀਮਤ ਦਾ ਮੁੱਲ ਮੋੜਦੇ ਹਨ ਕਿ ਨਹੀਂ। ਉਨ੍ਹਾਂ ਕਿਹਾ ਅੱਜ ਦੇ ਇਸ ਕੈਂਪ ਵਿੱਚ 25 ਦੁੱਧ ਦੇ ਸੈਂਪਲ ਲਏ ਗਏ। ਜਿਨ੍ਹਾਂ ਨੂੰ ਟੈਸਟ ਕਰਕੇ ਨਤੀਜੇ ਮੌਕੇ ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਜਿਨ੍ਹਾਂ ਵਿੱਚ ਯੂਰੀਆ, ਕਾਸਟਿਕ ਸੋਡਾ ਅਤੇ ਸਟਾਰਚ ਦੇ ਸੈਂਪਲ ਟੈਸਟ ਕੀਤੇ ਗਏ। ਇਨ੍ਹਾਂ ਸੈਂਪਲਾ ਦੀ ਰਿਪੋਰਟ ਨਿੱਲ ਪਾਈ ਗਈ । ਉਨ੍ਹਾਂ ਕਿਹਾ 7 ਸੈਂਪਲਾ ਵਿੱਚ ਪਾਣੀ ਪਾਇਆ ਗਿਆ ਅਤੇ ਕਿਸੇ ਵੀ ਸੈਪਲ ਵਿੱਚ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਕੈਂਪ ਤੋਂ ਇਲਾਵਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਵਿਖੇ ਕਮਰਾ ਨੰਬਰ 434, ਤੀਸਰੀ ਮੰਜਲ ਵਿੱਚ ਦੁੱਧ ਦੀ ਪਰਖ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ ਵਿਖੇ ਸਮਾਂ ਸਵੇਰੇ 9 ਤੋਂ 11 ਵਜੇ ਤੱਕ ਮੁਫਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿਸੇ ਵੀ ਥਾਂ ਉੱਤੇ ਵਿਸ਼ੇਸ਼ ਤੌਰ ਤੇ ਅਜਿਹਾ ਕੈਂਪ ਆਯੋਜਿਤ ਕਰਨ ਲਈ ਹੈਲਪਲਾਈਨ ਨੰਬਰ 95928-13411 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment