ਮੋਹਾਲੀ, 07 ਸਤੰਬਰ : ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ), ਸੀਜੀਸੀ ਲਾਂਡਰਾਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਨਆਈਪੀਆਰ), ਮੁਹਾਲੀ ਦੇ ਸਹਿਯੋਗ ਨਾਲ ਇੱਕ ਹਫ਼ਤੇ ਦਾ ਸਮਰ ਕੋਰਸ ਕਰਵਾਇਆ। ਇਸ ਕੋਰਸ ਦਾ ਸਿਰਲੇਖ ‘ਅਡਵਾਂਸ ਇਨ ਸੋਫੀਸਟੀਕੇਟਿਡ ਐਨਾਲਿਟੀਕਲ ਟੈਕਨੀਕਸ’ ਸੀ। ਕੋਰਸ ਵਿੱਚ ਦੇਸ਼ ਭਰ ਦੇ 300 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਇਸ ਕੋਰਸ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਇਸ ਵਿਸ਼ੇ ਦੀ ਡੂੰਘਾਈ ਨਾਲ ਸਮਝ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਫੀਲਡ ਵਿੱਚ ਹੋ ਰਹੇ ਨਵੇਂ ਵਿਕਾਸਾਂ ਬਾਰੇ ਅੱਪ-ਟੂ-ਡੇਟ ਕਰਨਾ ਸੀ। ਇਸ ਕੋਰਸ ਨੂੰ ਅਜਿਹੇ ਤਰੀਕੇ ਨਾਲ ਤਿਆਰ ਕੀਤਾ ਗਿਆ ਕਿ ਜਿਸ ਨਾਲ ਭਾਗੀਦਾਰਾਂ ਨੂੰ ਹੈਂਡ ਆੱਨ ਟਰੇਨਿੰਗ ਅਤੇ ਸੰਕਲਪਾਂ ਦੀ ਬਿਹਤਰ ਸਿਧਾਂਤਕ ਸਮਝ ਪ੍ਰਦਾਨ ਕੀਤੀ ਜਾ ਸਕੇ। ਕੁਦਰਤੀ ਉਤਪਾਦ ਵਿਭਾਗ, ਐੱਨਆਈਪੀਈਆਰ ਤੋਂ ਉੱਘੇ ਅਕਾਦਮਿਕ ਪ੍ਰੋ ਡਾ.ਸੰਜੇ ਜਾਚਕ ਅਤੇ ਪ੍ਰੋ. ਡਾ.ਇੰਦਰਪਾਲ ਸਿੰਘ ਨੇ ਇਸ ਕੋਰਸ ਦਾ ਮਾਰਗਦਰਸ਼ਨ ਕੀਤਾ।
ਸੈਸ਼ਨਾਂ ਦੌਰਾਨ ਵਿਸ਼ੇਸ਼ ਪ੍ਰੇਰਣਾਦਾਇਕ ਪੇਸ਼ਕਾਰੀਆਂ ਅਤੇ ਇੰਟਰਐਕਟਿਵ ਚਰਚਾਵਾਂ ਰਾਹੀਂ ਡਾ.ਜਾਚਕ ਅਤੇ ਡਾ.ਸਿੰਘ ਨੇ ਕ੍ਰਮਵਾਰ ਐੱਲਸੀ-ਐੱਮਸੀ, ਐੱਚਪੀਟੀਐੱਲਸੀ ਅਤੇ ਐੱਨਐੱਮਆਰ, ਜੀਸੀ-ਐੱਮਸੀ ’ਤੇ ਭਾਸ਼ਣ ਦਿੱਤੇ। ਭਾਗੀਦਾਰਾਂ ਨੇ ਵਿਸ਼ੇਸ਼ ਤੌਰ ’ਤੇ ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀ, ਐੱਨਆਈਪੀਈਆਰ ਦੇ ਨਾਲ-ਨਾਲ ਕੁਦਰਤੀ ਉਤਪਾਦਾਂ ਦੇ ਵਿਭਾਗ, ਐੱਨਆਈਪੀਈਆਰ ਮੋਹਾਲੀ ਵਿਖੇ ਐੱਚਪੀਟੀਐੱਲਸੀ ਅਤੇ ਜੀਸੀ-ਐੱਮਸੀ ’ਤੇ ਆਯੋਜਿਤ ਕੀਤੇ ਗਏ ਵਿਹਾਰਕ ਸਿਖਲਾਈ (ਪ੍ਰੈਕਟੀਕਲ ਟਰੇਨਿੰਗ) ਸੈਸ਼ਨਾਂ ਵਿੱਚ ਵੀ ਹਿੱਸਾ ਲਿਆ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਸ਼ਨ ਉੱਤਰ ਸੈਸ਼ਨ (ਡਾਊਟ ਕਲੀਅਰਿੰਗ ਸੈਸ਼ਨ) ਕਰਵਾਇਆ ਗਿਆ ਜਿਸ ਵਿੱਚ ਵਿਿਦਆਰਥੀਆਂ ਨੇ ਆਪਣੇ ਇੰਟਰਐਕਟਿਵ ਡਾਊਟ ਕਲੀਅਰ ਕੀਤੇ ਅਤੇ ਨਾਲ ਹੀ ਸਿਖਲਾਈ ਦੇ ਪ੍ਰੈਕਟੀਕਲ ਪਹਿਲੂ ਨੂੰ ਹੋਰ ਬੇਹਤਰ ਬਣਾਉਣ ਲਈ ਮਾਰਗਦਰਸ਼ਨ ਕਰਦਿਆਂ ਸਮਾਗਮ ਦੀ ਸਫਲਤਾਪੂਰਵਕ ਸਮਾਪਤੀ ਹੋਈ।
No comments:
Post a Comment