ਹਰਿਆਣਾਂ ਯਮੁਨਾ ਦਰਿਆ ਚੋਂ ਪੰਜਾਬ ਨੂੰ ਪਾਣੀ ਦੇਵੇ-ਰਵੀਇੰਦਰ ਸਿੰਘ
ਚੰਡੀਗੜ 12 ਅਕਤੂਬਰ : ਅਕਾਲੀ ਦਲ 1920 ਦੇ ਪ੍ਰਧਾਂਂਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੱਸਲੇ ਨੂੰ ਗੰਭੀਰ ਕਰਾਰ ਦਿੰਦਿਆਂ ਸੂਬੇ ਦੇ ਸਮੂਹ ਨੇਤਾਵਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਚੇਤ ਕੀਤਾ ਹੈ ਕਿ ਉਹ ਹਰਿਆਣਾ ਦੇ ਮੁੱਖ-ਮੰਤਰੀ ਨਾਲ ਗਲਬਾਤ ਕਰਨ ਸਮੇਂ ਹਰਿਆਣਵੀ ਨੇਤਾ ਅਤੇ “ਆਪ” ਸੁਪਰੀਮੋਂ ਅਰਵਿੰਦ ਕੇਜ਼ਰੀਵਾਲ ਦੇ ਪ੍ਰਭਾਵ ਹੇਠ ਨਾ ਆਉਣ ।ਸਾਬਕਾ ਸਪੀਕਰ ਨੇ ਸਪਸ਼ਟ ਕੀਤਾ ਕਿ 14 ਅਕਤੂਬਰ ਨੂੰ ਦੋਹਾਂ ਸੂਬਿਆਂ ਦੇ ਮੁੱਖ-ਮੰਤਰੀ ਬੜੀ ਅਹਿਮ ਬੈਠਕ ਕਰਨ ਜਾ ਰਹੇ ਹਨ ਜਦ ਖੇਤੀ ਪ੍ਰਧਾਨ ਸੂਬੇ ਪੰਜਾਬ ਕੋਲ ਇੱਕ ਬੂੰਦ ਪਾਣੀ ਦੇਣ ਜੋਗਾ ਨਹੀ ਰਿਹਾ ।80 ਫੀਸਦੀ ਦੇ ਪੰਜਾਬ ਦੀ ਖੇਤੀ ਕੋਲ ਦਰਿਆਈ ਪਾਣੀਆਂ ਦੇ ਸਿਵਾਏ ਹੋਰ ਕੋਈ ਵੀ ਕੁਦਰਤੀ ਸਾਧਨ ਨਹੀ ਪਰ ਕੇਂਦਰੀ ਹਾਕਮਾਂ ਇੱਕ ਗਿੱਣੀ ਮਿਣੀ ਸਾਜ਼ਿਸ਼ ਹੇਠ ਸਾਡੇ ਪਾਣੀ ਖੋਹੇ ।ਪੰਜਾਬ ਦੀ ਵੰਡ ਸਮੇਂ ਹਰਿਆਣਾ,ਹਿਮਾਚਲ-ਪ੍ਰਦੇਸ਼ ਅਤੇ ਰਾਜ਼ਸਥਾਨ ਨੂੰ ਪੰਜਾਬੀਆਂ ਦੇ ਹੱਕ ਖੋਹ ਕੇ ਪਾਣੀ ਦੇ ਦਿਤਾ ਗਿਆ।
ਸੂਬੇ ਦਾ ਪਾਣੀ ਪ੍ਰਦੂਸ਼ਤ ਹੋ ਚੁੱਕਾ ਹੈ।ਪੰਜਾਬ ਦੇ ਬਲਾਕ ਡਾਰਕ ਜ਼ੋਨ ਬਣ ਗਏ ਹਨ।ਇਸ ਵੇਲੇ ਹਰਿਆਣਾ ਤੇ ਗੁਜਰਾਤ ਚ ਚੋਣ ਹੋ ਰਹੀ ਹੈ । ਭਾਜਪਾ ਤੇ ਆਪ ਪਾਰਟੀ ਚੋਣਾਂ ਜਿੱਤਣ ਲਈ ਪੱਬਾਂ ਭਾਰ ਹਨ ਜੋ ਪੰਜਾਬ ਨੂੰ ਦਾਅ ਤੇ ਲਾਉਣਾ ਚਾਹੁੰਦੀਆਂ ਹਨ।ਮੌਜੂਦਾ ਸਿਆਸੀ ਹਲਾਤਾਂ ਅਤੇ ਅਤੀਤ ਦੇ ਰਾਜ਼ਨੀਤਕ ਹਲਾਤ ਸੁਚੇਤ ਕਰਦੇ ਹਨ ਕਿ ਪੰਜਾਬ ਨਾਲ ਸੁਰੂ ਤੋਂ ਧੋਖਾ ਹੁੰਦਾ ਰਿਹਾ ਹੈ ਤੇ ਕਿਸੇ ਵੀ ਸਿਆਸਤਦਾਨ ਤੇ ਹੁਕਮਰਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ।ਇਸ ਲਈ ਉਹ ਮੰਗ ਕਰਦੇ ਹਨ ਕਿ ਹਰਿਆਣਾਂ ਯਮੁਨਾ ਦਰਿਆ ਚੋਂ ਪੰਜਾਬ ਨੂੰ ਪਾਣੀ ਦੇਵੇ ਜੋ 1966 ਤੋਂ ਸੂਬੇ ਦਾ ਪਾਣੀ ਵਰਤ ਰਿਹਾ ਹੈ। ਉਨਾਂ ਰਿਪੇਰੀਅਂਨ ਸਿਧਾਂਤ ਅਪਨਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ।ਪੰਜਾਬੀ ਕਿਸਾਨ –ਮਜ਼ਦੂਰ ਤੇ ਹੋਰ ਕਾਰੋਬਾਰੀ ਲੋਕ ਖੇਤੀ ਆਸਰੇ ਹਨ।ਹੁਣ ਪੰਜਾਬ ਨਾਲ ਧੋਖਾ ਹੋਇਆ ਤਾਂ ਉਹ ਬਰਦਾਸ਼ਤ ਨਹੀਂ ਹੋਵੇਗਾ।ਸਾਬਕਾ ਸਪੀਕਰ ਨੇ ਪਾਣੀਆਂ ਸਬੰਧੀ ਸਰਵੇਖਣ ਕਰਵਾਉਣ ਲਈ ਜ਼ੋਰ ਦਿਤਾ ਹੈ ਤਾਂ ਜੋ ਪਤਾ ਲਗ ਸਕੇ ਕਿ ਪੰਜਾਬ ਕੋਲ ਕਿੰਨਾ ਪਾਣੀ ਹੈ,ਉਸ ਨੂੰ ਕਿੰਨੀ ਲੋੜ ਹੈ।ਕੀ ਉਸ ਦੇ ਦਰਿਆਵਾਂ ਦਾ ਪਾਣੀ ਫਾਲਤੂ ਹੈ? ਹਰਿਆਂਣਾ ,ਹਿਮਾਚਲ, ਰਾਜ਼ਸਥਾਨ ਕਿਸ ਅਧਾਰ ਤੇ ਪਾਣੀ ਦੀ ਮੰਗ ਕਰ ਰਹੇ ਹਨ।
No comments:
Post a Comment