ਭਾਜਪਾ ਪਾਰਟੀ ਕਿਸਾਨਾਂ ਲਈ ਜਦੋਂ ਵੀ ਜਿਥੇ ਵੀ ਲੋੜ ਪਈ ਸੰਘਰਸ਼ ਕਰੇਗੀ: ਸੁਖਵਿੰਦਰ ਸਿੰਘ ਗੋਲਡੀ
ਮੁਹਾਲੀ, 11 ਅਪ੍ਰੈਲ : ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਅੱਜ ਖਰੜ ਦੀ ਅਨਾਜ ਮੰਡੀ ਵਿਖੇ ਪੰਜਾਬ ਵਿਚਲੀ ਆਪ ਪਾਰਟੀ ਦੀ ਸਰਕਾਰ ਖਿਲਾਫ਼ ਧਰਨਾ ਦਿੱਤਾ ਗਿਆ। ਇਸ ਧਰਨੇ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਪ੍ਰੋਟੋਕਾਲ ਸੈਕਟਰੀ ਖੁਸ਼ਵੰਤ ਰਾਏ ਗੀਗਾ, ਭਾਜਪਾ ਪੰਜਾਬ ਦੇ ਸਹਿ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਅਤੇ ਨਰਿੰਦਰ ਰਾਣਾ ਨੇ ਦੱਸਿਆ ਕਿ ਇਹ ਧਰਨਾ ਅੱਜ ਉਨ੍ਹਾਂ ਦੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਕਿਸਾਨਾਂ ਦੇ ਹੱਕ ਵਿਚ ਲਗਾਇਆ ਗਿਆ ਸੀ ਕਿਉਂਕਿ ਸੂਬਾ ਸਰਕਾਰ ਮੰਡੀ ਵਿਚ ਪਹੁੰਚੀ ਕਿਸਾਨਾਂ ਦੀ ਫਸਲ ਦੀ ਲਿਫਟਿੰਗ ਤੋਂ ਮੁਨਕਰ ਹੋ ਰਹੀ ਹੈ
ਲਿਹਾਜਾ ਭਾਜਪਾ ਵਲੋਂ ਧਰਨਾ ਦਿੱਤੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਮੰਡੀ ਬੋਰਡ ਪੰਜਾਬ ਵਲੋਂ ਕਿਸਾਨਾਂ ਦੀ ਫਸਲ ਦੀ ਲਿਫਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਭਾਜਪਾ ਪਾਰਟੀ ਕਿਸਾਨਾਂ ਲਈ ਜਦੋਂ ਵੀ ਜਿਥੇ ਵੀ ਲੋੜ ਪਵੇਗੀ ਸ਼ੰਘਰਸ਼ ਕਰੇਗੀ ਅਤੇ ਕਿਸਾਨਾਂ ਦੇ ਹੱਕਾਂ ’ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਇਕ ਸਾਲ ਤੋਂ ਪੰਜਾਬ ਦੇ ਲੋਕ ਖੁਦ ਨੂੰ ਲੁੱਟਿਆ ਮਹਿਸੂਸ ਕਰ ਰਹੇ ਹਨ ਅਤੇ ਪੰਜਾਬ ਦੇ ਵਸਨੀਕ ਹੁਣ ਆਉਣ ਵਾਲੀਆਂ 2024 ਦੀਆਂ ਚੋਣਾਂ ਵਿਚ ਇਨ੍ਹਾਂ ਆਪ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਭਾਜਪਾ ਪਾਰਟੀ ਦੀ ਡਿੰਬਲ ਇੰਜਣ ਵਾਲੀ ਸਰਕਾਰ ਲਿਆ ਕੇ ਪੰਜਾਬ ਨੂੰ ਨਵੀਂਆਂ ਲੀਂਹਾ ਵੱਲ੍ਹ ਤੋਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਜਿਲ੍ਹਾ ਓਪ ਪ੍ਰਧਾਨ ਪਵਨ ਮਨੋਚਾ, ਮੰਡਲ ਪ੍ਰਧਾਨ ਸੁਭਾਸ਼ ਅਗਰਵਾਲ, ਮੰਡਲ ਪ੍ਰਧਾਨ ਸੁਖਬੀਰ ਰਾਣਾ, ਜਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ,ਜਿਲ੍ਹਾ ਸਕੱਤਰ ਦੀਪਾ ਚੋਲਟਾ, ਰਵਿੰਦਰ ਸੈਣੀ, ਜਤਿੰਦਰ ਰਾਣਾ, ਰਾਕੇਸ਼ ਗੁਪਤਾ, ਰਾਮ ਗੋਪਾਲ,ਆਈ ਪੀ ਐੱਸ ਬਡਵਾਲ, ਰਮੇਸ਼ ਰੰਗੀਆਂ, ਰਕੇਸ਼ ਗੁਪਤਾ, ਰੋਸ਼ਨ ਲਾਲ ਕੱਕੜ, ਵਿਦੁਤਦਾਸ, ਸੁਰਜੀਤ ਸਿੰਘ ਰੰਗੀਆਂ, ਰਾਮ ਸਰੂਪ, ਕੁਲਵਿੰਦਰ ਕਾਲਾ, ਵਿਕਰਮ ਗੋਇਲ, ਮਲਕੀਤ ਸਿੰਘ ਦਾਓ, ਦਿਲਬਾਗ ਬਡਾਲੀ, ਰੋਸ਼ਨ ਲਾਲ ਤਿਵਾੜੀ, ਸਵਿੰਦਰਸਿੰਘ ਛਿੰਦੀ, ਪਵਨ ਸ਼ਰਮਾ, ਪਰਮਜੀਤ ਸਿੰਘ, ਆਦਿ ਹਾਜ਼ਰ ਸਨ।
No comments:
Post a Comment