ਖਰੜ, 10 ਜੂਨ : ਦੋਧੀ ਅਤੇ ਡੇਅਰੀ ਯੂਨੀਅਨ ਖਰੜ ਵਲੋਂ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਦੀ ਅਗਵਾਈ ਵਿੱਚ ਭੂਰੂ ਚੌਕ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਦੋਧੀ ਅਤੇ ਡੇਅਰੀ ਯੂਨੀਅਨ ਖਰੜ ਵਲੋਂ ਹਰ ਸਾਲ ਸਰਦੀਆਂ ਵਿਚ ਗਰਮ ਦੁੱਧ,ਬ੍ਰੇਡਾ,ਰਸਾਂ ਅਤੇ ਗਰਮੀਆਂ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਦੀ ਹੈ। ਇਹ ਸੇਵਾ ਨਿਰੰਤਰ ਜਾਰੀ ਹੈ। ਦੋਧੀ ਅਤੇ ਡੇਅਰੀ ਯੂਨੀਅਨ ਖਰੜ ਆਪਣੇ ਦੋਧੀ ਮੈਬਰਾਂ ਦੇ ਹਰ ਦੁੱਖ ਤਕਲੀਫ ਨਿਰੰਤਰ ਖੜ੍ਹੀ ਰਹਿੰਦੀ ਹੈ ਅਤੇ ਦੋਧੀਆਂ ਦੇ ਪਰਿਵਾਰ ਮੁਸ਼ਕਿਲ ਸਮੇਂ ਵਿੱਚ ਨਿਰੰਤਰ ਆਰਥਿਕ ਮੱਦਦ ਵੀ ਕਰਦੀ ਆ ਰਹੀ ਹੈ। ਕੋਈ ਵੀ ਦੋਧੀ ਜੋ ਖਰੜ ਅੰਦਰ ਕੰਮ ਕਰਦਾ ਹੈ,ਉਹ ਯੂਨੀਅਨ ਦਾ ਮੈਂਬਰ ਬਣ ਸਕਦਾ ਹੈ।
ਇਸ ਮੌਕੇ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਸਾਰਾ ਦਿਨ ਸੇਵਾ ਨਿਭਾਈ।
ਇਸ ਮੌਕੇ ਹਾਜ਼ਰ ਯੂਨੀਅਨ ਦੇ ਉਪ-ਪ੍ਰਧਾਨ ਭੁਪਿੰਦਰ ਸਿੰਘ ਰਾਣਾ ਡੇਅਰੀ, ਯੁਨੀਅਨ ਦੇ ਜਨਰਲ ਸਕੱਤਰ ਜਰਨੈਲ ਸਿੰਘ ਖਹਿਰਾ ਡੇਅਰੀ, ਯੁਨੀਅਨ ਦੇ ਖਜਾਨਚੀ ਲਖਵੀਰ ਸਿੰਘ, ਦਿਲਬਾਗ ਸਿੰਘ ਲੱਖਾ ਸਿੱਲ੍ਹ, ਹਰਜੀਤ ਸਿੰਘ ਭਾਗੋਮਾਜਰਾ, ਕੁਲਵਿੰਦਰ ਸਿੰਘ ਸਕਰੂਲਾਂਪੁਰ,ਚਰਨਜੀਤ ਸਿੰਘ ਭਾਗੋਮਾਜਰਾ, ਲਖਵੀਰ ਸਿੰਘ ਰੋੜਾ, ਪਰਮਜੀਤ ਸਿੰਘ ਭਾਗੋਮਾਜਰਾ, ਬਲਜਿੰਦਰ ਸਿੰਘ ਰਾਜੂ ਕਲੋੜ, ਬਲਵਿੰਦਰ ਸਿੰਘ ਮਹਿਰੌਲੀ, ਬਾਬਾ ਡੇਅਰੀ, ਕਰਮਜੀਤ ਸਿੰਘ ਕਾਮਾ ਬਡਾਲੀ, ਜਰਨੈਲ ਸਿੰਘ ਰੋੜਾ, ਕਿਸਾਨ ਡੇਅਰੀ ਮਾਤਾ ਗੁਜਰੀ, ਪਵਨ ਡੇਅਰੀ, ਭੁਪਿੰਦਰ ਸਿੰਘ ਭਿੰਡੀ ਘੜੂੰਆਂ, ਸਦੀਕ ਭਾਗੋਮਾਜਰਾ, ਕਾਲਾ ਧਨੇਸ਼ਰ ਡੇਅਰੀ, ਧਰਮਪਾਲ, ਮਹੇਸ਼ ਰਾਣਾ, ਗਗਨ ਡੇਅਰੀ, ਲੱਕੀ ਬੱਤਾ, ਕੁਲਵਿੰਦਰ ਭਿੰਦਾ ਡੇਅਰੀ, ਹਰਜਿੰਦਰ ਸਿੰਘ ਸਿੰਘ ਰੋੜਾ, ਮਨੋਜ ਡੇਅਰੀ, ਵਿੱਕੀ ਬਾਬੂ ਰਾਮ ਸਵੀਟਸ , ਕੋਸ਼ਲਰ ਸੁਰਮੁੱਖ ਸਿੰਘ ਸੰਤੇਮਾਜਰਾ,ਸੋਨੂੰ ਡੇਅਰੀ, ਢਿੱਲੋਂ ਡੇਅਰੀ, ਬਿੱਲਾ ਗੁਜਰ, ਗਗਨ ਡੇਅਰੀ,ਕਾਲ਼ਾ ਰੌੜਾ, ਸੋਢੀ ਸਵਿਟਸ, ਪਰਮਜੀਤ ਭਾਗੋਮਾਜਰਾ, ਪਾਲ ਡੇਅਰੀ, ਸਤੀਸ਼ ਕੁਮਾਰ ਆਦਿ ਨੇ ਵੀ ਸੇਵਾ ਨਿਭਾਈ।


No comments:
Post a Comment