ਐਸ.ਏ.ਐਸ.ਨਗਰ, 22 ਸਤੰਬਰ : ਐਸ ਏ ਐਸ ਨਗਰ ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਦੀ ਸੁਰੂਆਤ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਅੰਤਰਗਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਸ ਪੰਦਰਵਾੜੇ ਅਧੀਨ ਪਿੰਡਾਂ ਵਿੱਚ ਅਲੱਗ ਅਲੱਗ ਗਤੀਵਧੀਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪੰਚਾਇਤਾਂ ਅਤੇ ਲੋਕਾਂ ਨੂੰ ਜਨਤਕ ਆਏ ਸਾਂਝੇ ਸਥਾਨਾਂ ਦੀ ਸਫਾਈ ਲਈ ਪ੍ਰੇਰਿਆ ਜਾ ਰਿਹਾ।
ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਨੇ ਦੱਸਿਆ ਕਿ ਕਿ ਸਾਂਝੀਆ ਜਗ੍ਹਾਂ ਦੀਆ ਸਾਫ-ਸਫਾਈ, ਸਕੂਲਾਂ ਦੀ ਸਾਫ-ਸਫਾਈ, ਸਕੂਲ ਰੈਲੀ, ਜਾਗਰੂਗਤਾ ਕੈਂਪ, ਜਲ ਸਪਲਾਈ ਟੈਂਕੀਆਂ ਦੇ ਆਲੇ ਦੁਆਲੇ ਦੀ ਸਫਾਈ, ਪਲਾਸਟਿਕ ਦੀ ਘੱਟ ਵਰਤੋਂ ਸਬੰਧ ਜਾਗਰੂਕਤਾ ਅਭਿਆਨ ਨੂੰ ਸਫਲਤਾ ਪੂਰਵਕ ਨਪੇਰੇ ਚੜਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਗਿੱਲੇ ਸੱਕੇ ਕੂੜੇ ਅਤੇ ਤਰਲ ਕੂੜੇ ਦੇ ਪ੍ਰੋਜੈਕਟਾਂ ਦਾ ਪ੍ਰੰਬਧ ਸੰਚਾਰੂ ਢੰਗ ਨਾਲ ਚਲਾਉਣ ਲਈ ਤਕਨੀਕੀ ਜਾਣਕਾਰੀ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਵੀ ਕਿਹਾ ਗਿਆ ਹੈ।
No comments:
Post a Comment