ਐਸ.ਏ.ਐਸ.ਨਗਰ, 26 ਅਕਤੂਬਰ : ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵਿੱਚ ਨਗਰ ਕੌਂਸਲ ਡੇਰਾਬੱਸੀ ਵੱਲੋ ਜਾਗਰੁਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਸੁਖਵਿੰਦਰ ਸਿੰਘ ਦਿਉਲ ਨੇ ਸੋਰਸ ਸੈਗ੍ਰਿਗੇਸ਼ਨ ਬਾਰੇ ਜਾਗਰੁਕ ਕੀਤਾ। ਉਹਨਾਂ ਨੇ ਗਿੱਲੇ ਕੂੜੇ ਤੋਂ ਘਰ ਵਿੱਚ ਹੀ ਖਾਦ ਹਟਾਉਣ ਦੀ ਵਿਧੀ ਬਾਰੇ ਦਸਿਆ ਜਿਸ ਨਾਲ ਗਿੱਲੇ ਕੂੜੇ ਨੂੰ ਕਾਫੀ ਹੱਦ ਤੱਕ ਘਰ ਤੋੰ ਹੀ ਖਤਮ ਕੀਤਾ ਜਾ ਸਕਦਾ ਹੈ ਅਤੇ ਸੁੱਕੇ ਕੂੜੇ ਵਿੱਚ ਬਹੁਤ ਸਾਰਾ ਕੂੜਾ ਵਿਕਣਯੋਗ ਹੁੰਦਾ ਹੈ
ਜਿਸ ਨਾਲ ਕੂੜਾ ਡੰਪ ਸਾਈਟ ਤੇ ਜਾਣ ਤੋਂ ਬਚ ਸਕਦਾ ਹੈ। ਇਸ ਸਮੇਂ ਵਿਦਿਆਰਥੀਆਂ ਵੱਲੋ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਲਈ ਵਚਨ ਦਿੱਤਾ ਗਿਆ। ਪ੍ਰੋਗਰਾਮ ਕੋਆਰਡੀਨੇਟਰ ਰਵਿੰਦਰ ਸਿੰਘ ਗਿੱਲ ਵੱਲੋਂ ਸਿੰਗਲ ਯੂਜ ਪਲਾਸਟਿਕ ਜਿਵੇਂ ਕਿ ਪਲਾਸਟਿਕ ਦੇ ਕੈਰੀ ਬਾਗ ਅਤੇ ਪਲਾਸਟਿਕ ਦੇ ਬਰਤਨਾਂ ਦੇ ਨੁਕਸਾਨ ਦੱਸਦੇ ਹੋਏ ਇਸ ਦੀ ਵਰਤੋਂ ਬੰਦ ਕਰਨ ਬਾਰੇ ਪ੍ਰੋਗਰਾਮ ਕੋਆਰਡੀਨੇਟਰ ਧਰਮਿੰਦਰ ਸਿੰਘ ਕਿਹਾ ਕਿ ਇਸ ਸਬੰਧੀ ਚੱਲ ਰਹੇ ਤਿਉਹਾਰਾਂ ਦੇ ਮੌਕੇ ਕੋਈ ਵੀ ਪੌਲੀਥੀਨ, ਥਰਮੋਕੌਲ ਅਤੇ ਹੋਰ ਡਿਸਪੋਸੇਬਲ ਵਸਤੂਆਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਲਕਾ ਮੌਂਗਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਸਕੂਲ ਨੂੰ ਜੀਰੋ ਵੇਸਟ ਬਣਾਉਣਗੇ। ਜਿਕਰਯੋਗ ਹੈ ਕਿ ਨਗਰ ਕੌਂਸਲ ਵੱਲੋਂ ਕੱਪੜੇ ਦੇ ਥੈਲੇ ਵੀ ਵੰਡੇ ਜਾ ਰਹੇ ਹਨ ਤਾਂ ਕਿ ਡੇਰਾ ਬੱਸੀ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ। ਇਸ ਮੌਕੇ ਏ.ਡੀ.ਸੀ. ਦਫਤਰ ਵੱਲੋਂ ਗੁਰਜੀਤ ਸਿੰਘ ਅਤੇ ਨਗਰ ਕੌਂਸਲ ਵੱਲੋਂ ਜਸਵਿੰਦਰ, ਕੁਲਵੀਰ, ਤਰਸੇਮਪਾਲ ਅਤੇ ਗੁਰਪ੍ਰੀਤ ਹਾਜਰ ਸਨ।
No comments:
Post a Comment