ਫਤਿਹਗੜ੍ਹ ਸਾਹਿਬ, 27ਦਸੰਬਰ : ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਦੀ ਅਦੁੱਤੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ। 28 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾਵੇਗਾ। ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਮੇਟੀ ਮੈਂਬਰ, ਜੱਥੇਦਾਰ, ਧਾਰਮਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਣਗੀਆਂ। ਪਾਣੀ ਤੇ ਸੀਵਰੇਜ ਦਾ ਸਮੁੱਚਾ ਪ੍ਰਬੰਧ ਦਿੱਲੀ ਦੀ ਇਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ।ਬਹੁਤ ਸਾਰੀਆਂ ਪਖਾਨੇ ਵਾਲੀਆ ਵੈਨਾਂ ਦੇ ਆਉਟ ਪਾਇਪਾਂ ਲੀਕੇਜ ਹੋਣ ਕਾਰਨ ਗੱਦਗੀ ਫੈਲ ਰਹੀ।
ਲੋਕਾਂ ਨੇ ਦੱਸਿਆ ਕਿ ਕਈ ਵੈਨਾਂ ਤੇ ਹੱਥ ਸਾਫ ਕਰਨ ਲਈ ਨਾ ਕੋਈ ਬਾਲਟੀ ਨਾ ਹੀ ਟੱਬ ਮੋਜੂਦ ਹੈ। ਇਥੋਂ ਤਕ ਸਾਬਣ, ਕੀਟ ਨਾਸ਼ਕ ਦਿਵਾਈ ਦਾ ਕੋਈ ਪ੍ਰਬੰਧ ਨਹੀਂ ਹੈ। ਡਿਊਟੀ ਦੇ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਠੇਕੇਦਾਰ ਵਲੋਂ ਰੱਖੇ ਹੋਏ ਮੁਲਾਜਮ ਕਹਿਣਾ ਨਹੀਂ ਮੰਨਦੇ ਨਾ ਹੀ ਸੁਣਦੇ ਹਨ ਵਿਭਾਗ ਦੇ ਕੱਚੇ ਤੇ ਪੱਕੇ ਸੀਵਰਮੈਨ ਬੰਦ ਪਏ ਸੀਵਰੇਜ ਨੂੰ ਚਾਲੂ ਕਰਦੇ ਹਨ। ਪਖਾਨਿਆਂ ਵਾਲੀਆ ਵੈਨਾਂ ਤੇ ਤਾਇਨਾਤ ਠੇਕੇਦਾਰ ਦੇ ਵਰਕਰਾਂ ਕੋਈ ਵੱਖਰੀ ਪਛਾਣ ਲਈ ਵਰਦੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਲੋਕਾਂ ਨੂੰ ਸਪੰਰਕ ਕਰਨ ਲਈ ਬਹੁਤ ਮੁਸ਼ਕਿਲ ਆਉਂਦੀ ਹੈ। ਮੁਲਾਜ਼ਮਾਂ ਆਗੂਆਂ ਨੇ ਦੱਸਿਆ ਕਿ ਬੈਰੀਕੇਡ ਤੇ ਤੈਨਾਤ ਪੁਲਸ ਮੁਲਾਜ਼ਮ ਵੱਖ ਵੱਖ ਵਿਭਾਗਾਂ ਦੇ ਡਿਊਟੀ ਦੇ ਰਹੇ ਮੁਲਾਜ਼ਮਾਂ ਕੋਲ ਸਹਾਇਕ ਕਮਿਸ਼ਨਰ ਜਨਰਲ ਵਲੋਂ ਜਾਰੀ ਕੀਤੇ ਡਿਊਟੀ ਪਾਸ ਨੂੰ ਵੀ ਨਹੀਂ ਮੰਨਦੇ ਅਤੇ ਨਾ ਹੀ ਡਿਊਟੀ ਦੇ ਮੁਲਾਜ਼ਮਾਂ ਦੀ ਵਹੀਕਲਾਂ ਨੂੰ ਜਾਣ ਦਿੰਦੇ ਹਨ।
ਮਾਤਾ ਗੁਜਰੀ ਕਾਲਜ ਦੇ ਨਾਨ ਟੀਚਿੰਗ ਦੇ ਸਾਬਕਾ ਪ੍ਰਧਾਨ ਜਗਜੀਤ ਕੌਰ ਜਿਨ੍ਹਾਂ ਦੀ ਅਗਵਾਈ ਹੇਠ ਪਿਛਲੇ ਸਾਲ ਸ਼ਹੀਦੀ ਸਭਾ ਦੇ ਪਹਿਲੇ ਦਿਨ ਤੱਕ 40ਦਿਨ ਕਾਲਜ ਦੇ ਪ੍ਰਿੰਸੀਪਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜੋ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਕਰਕੇ ਧਰਨਾ ਸਮਾਪਤ ਕੀਤਾ ਗਿਆ ਸੀ। ਕਾਲਜ ਦੇ ਮੁਲਾਜ਼ਮਾਂ ਦੀ ਆਗੂ ਜੋ ਦਲਿਤ ਸਮਾਜ ਨਾਲ ਸਬੰਧਤ ਰੱਖਦੀ ਸੀ ਨੇ ਦੱਸਿਆ ਕਿ ਅੱਜ ਤੱਕ ਇੱਕ ਵੀ ਮੰਗ ਨਹੀ ਮੰਨੀ ਗਈ। ਜਿਸ ਕਾਰਨ ਕਾਲਜ ਦੇ ਪ੍ਰਿੰਸੀਪਲ ਵਿਰੁੱਧ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕੁਝ ਧਾਰਮਿਕ ਆਗੂਆਂ ਵਲੋਂ ਦੱਸਿਆਂ ਗਿਆ ਕਿ ਮੌਸਮ ਠੀਕ ਹੋਣ ਕਾਰਨ ਇਸ ਵਾਰ ਲੋਕਾਂ ਦੀ ਹਾਜ਼ਰੀ ਵੱਧਣ ਦੀ ਉਮੀਦ ਹੈ ਸੂਤਰਾਂ ਦੇ ਹਵਾਲੇ ਅਨੁਸਾਰ ਕੋਈ 50 ਲੱਖ ਦੇ ਲਗਭਗ ਸੰਗਤਾਂ ਆਉਦੀਆਂ ਹਨ।
No comments:
Post a Comment