SBP GROUP

SBP GROUP

Search This Blog

Total Pageviews

Thursday, May 29, 2025

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਵਚਨਬੱਧਤਾ ਦੁਹਰਾਈ

ਡਿਪਟੀ ਕਮਿਸ਼ਨਰ ਨੇ ਪੈਰਾ ਖਿਡਾਰੀਆਂ ਨੂੰ ਖੇਡ ਉਪਕਰਣ ਸੌਂਪੇ

ਐਸ ਏ ਐਸ ਨਗਰ, 29 ਮਈ: ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਸਦਭਾਵਨਾ ਵਜੋਂ, ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕੋਮਲ ਮਿੱਤਲ ਨੇ ਦੋ ਪੈਰਾ ਖਿਡਾਰੀਆਂ, ਸੌਰਵ ਅਤੇ ਰਣਜੀਤ ਨੂੰ ਖੇਡ ਉਪਕਰਣ ਅਤੇ ਕਿੱਟਾਂ ਸੌਂਪੀਆਂ।


ਵੇਰਵੇ ਦਿੰਦੇ ਹੋਏ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ, ਹਰਬੰਸ ਸਿੰਘ ਨੇ ਕਿਹਾ ਕਿ ਉਪਕਰਣਾਂ ਅਤੇ ਕਿੱਟਾਂ ਵਿੱਚ ਬੈੱਡਮਿੰਟਨ ਰੈਕੇਟ, ਸ਼ਟਲ, ਜੁੱਤੇ, ਕਿੱਟ ਬੈਗ ਅਤੇ ਬੈੱਡਮਿੰਟਨ ਵ੍ਹੀਲ ਚੇਅਰ ਸ਼ਾਮਲ ਹਨ। ਡੀ  ਸੀ ਨੇ ਇਹ ਵੀ ਕਾਮਨਾ ਕੀਤੀ ਹੈ ਕਿ ਉਹ ਆਪਣੇ ਖੇਡ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਜ਼ਿਲ੍ਹੇ ਲਈ ਨਾਮਣਾ ਖੱਟਣ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਐਮਰਜੈਂਸੀ ਸਥਿਤੀ ਵਿੱਚ ਲੋੜਵੰਦਾਂ ਦੀ ਮਦਦ ਲਈ ਹੱਥ ਵਧਾਉਂਦਾ ਹੈ। ਖੂਨਦਾਨ ਕੈਂਪਾਂ ਅਤੇ ਨਕਲੀ ਅੰਗਾਂ, ਟ੍ਰਾਈ-ਸਾਈਕਲ ਅਤੇ ਵ੍ਹੀਲ ਚੇਅਰਾਂ ਪ੍ਰਦਾਨ ਕਰਨ ਲਈ ਕੈਂਪ ਲਾਏ ਜਾਣ ਤੋਂ ਇਲਾਵਾ ਲੋੜਵੰਦ ਲੋਕਾਂ ਦੀ ਦੇਖਭਾਲ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ।

No comments:


Wikipedia

Search results

Powered By Blogger