SBP GROUP

SBP GROUP

Search This Blog

Total Pageviews

Wednesday, August 9, 2023

ਜ਼ਿਲ੍ਹਾ ਐੱਸ ਏ ਐੱਸ ਨਗਰ ਦੇ ਮਾਈਨਿੰਗ ਕਲਸਟਰ ਨੰ. 36 ਦੇ ‘ਡਰਾਅ ਆਫ਼ ਲੋਟਸ’ 11 ਅਗਸਤ ਨੂੰ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਅਗਸਤ : ਜ਼ਿਲ੍ਹਾ ਐੱਸ ਏ ਐੱਸ ਨਗਰ ਦੇ ਮਾਈਨਿੰਗ ਕਲਸਟਰ ਨੰ. 36 ਦੇ ‘ਡਰਾਅ ਆਫ਼ ਲੋਟਸ’ 11 ਅਗਸਤ ਨੂੰ ਬਾਅਦ ਦੁਪਹਿਰ 3:00 ਵਜੇ ਮਲਟੀ ਪਰਪਜ਼ ਹਾਲ, ਜਲ ਸਰੋਤ ਭਵਨ, ਸੈਕਟਰ-68, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ‘ਲੋਟਸ ਇਵੈਲੂਏਸ਼ਨ ਕਮੇਟੀ’ ਵੱਲੋਂ ਕੱਢੇ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਰਜਤ ਗਰੋਵਰ, ਕਾਰਜਕਾਰੀ ਇੰਜੀਨੀਅਰ, ਐੱਸ ਏ ਐੱਸ ਨਗਰ, ਜਲ ਨਿਕਾਸ ਕਮ ਮਾਈਨਜ਼ ਅਤੇ ਜਿਓਲੋਜੀ, ਜਲ ਸਰੋਤ ਵਿਭਾਗ, ਪੰਜਾਬ ਨੇ ਦੱਸਿਆ ਕਿ ਜਿਨ੍ਹਾਂ ਵੀ ਟੈਂਡਰਕਾਰਾਂ ਨੇ ਟੈਂਡਰ ਪ੍ਰਕਿਰਿਆ ’ਚ ਭਾਗ ਲਿਆ ਹੋਇਆ ਹੈ, ਉਹ ਮਿੱਥੇ ਦਿਨ ਸਮੇਂ ਸਿਰ ਮਲਟੀ ਪਰਪਜ਼ ਹਾਲ, ਜਲ ਸਰੋਤ ਭਵਨ, ਸੈਕਟਰ-68, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਪੁੱਜਣ।

ਉੁਨ੍ਹਾਂ ਦੱਸਿਆ ਕਿ ਉਕਤ ਕਮੇਟੀ ਦਾ ਗਠਨ ਪੰਜਾਬ ਸਰਕਾਰ ਦੇ ਮਾਈਨਿੰਗ ਤੇ ਜਿਓਲੋਜੀ ਵਿਭਾਗ ਵੱਲੋਂ ਵਪਾਰਕ ਮਾਈਨਿੰਗ ਸਾਈਟਾਂ ਦੇ ਐਚ-1 ਬੋਲੀਕਾਰਾਂ ਦੀ ਟਾਈ ਹੋਣ ਦੀ ਸੂਰਤ ’ਚ ‘ਡਰਾਅ ਆਫ਼ ਲੋਟਸ’ ਰਾਹੀਂ ਫ਼ੈਸਲਾ ਲੈਣ ਲਈ ਕੀਤਾ ਹੋਇਆ ਹੈ।

No comments:


Wikipedia

Search results

Powered By Blogger