ਮਾਦਾ ਬਾਘ ਗੌਰੀ ਦੇ ਦੋ ਜਿਉਂਦੇ ਬੱਚਿਆਂ ਵਿੱਚੋਂ ਇੱਕ ਦੀ ਮੌਤ ਹੋਈ
ਐਸ.ਏ.ਐਸ.ਨਗਰ, 09 ਅਗਸਤ : ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ, ਕਲਪਨਾ ਕੇ. ਆਈ.ਐਫ.ਐਸ. ਨੇ ਦੱਸਿਆ ਕਿ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਵੈਟਰਨਰੀ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਛੱਤਬੀੜ ਚਿੜੀਆਘਰ ਦੇ ਵੈਟਰਨਰੀ ਹਸਪਤਾਲ ਦੇ ਨਵਜਾਤ ਦੇਖਭਾਲ ਯੂਨਿਟ ਵਿੱਚ ਮਾਦਾ ਬਾਘ ਗੌਰੀ ਦੇ ਦੋ ਜੀਵਤ ਬੱਚਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ।
ਵਧੇਰੇ ਜਾਣਕਾਰੀ ਦਿੰਦੇ ਹੋਏ, ਫੀਲਡ ਡਾਇਰੈਕਟਰ ਨੇ ਦੱਸਿਆ ਕਿ 06.08.2023 ਨੂੰ ਮਾਂ ਗੌਰੀ ਦੁਆਰਾ ਹੌਲੀ-ਹੌਲੀ ਦੂਰ ਕਰ ਦਿੱਤੇ ਗਏ, ਇਸ ਬੱਚੇ ਜੋ ਤਿੰਨ ਦਿਨ ਦਾ ਸੀ, ਨੂੰ ਪ੍ਰੋਟੋਕੋਲ ਅਨੁਸਾਰ ਮਾਂ ਤੋਂ ਵੱਖ ਕਰਕੇ ਛੱਤਬੀੜ ਚਿੜੀਆਘਰ ਦੇ ਵੈਟਰਨਰੀ ਹਸਪਤਾਲ ਦੇ ਨਵਜਾਤ ਦੇਖਭਾਲ ਯੂਨਿਟ ਵਿੱਚ ਲਿਜਾਇਆ ਗਿਆ। ਪਰ ਵੈਟਰਨਰੀ ਟੀਮ ਦੀਆਂ 8 ਘੰਟੇ ਤੋਂ ਵੱਧ ਕੋਸ਼ਿਸ਼ਾਂ ਦੇ ਬਾਵਜੂਦ ਅਗਲੇ ਦਿਨ ਇਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਦਾ ਬਾਘ ਆਪਣੇ ਦੂਜੇ ਬੱਚੇ ਦੇ ਨਾਲ ਸਾਧਾਰਨ ਵਿਵਹਾਰ ਦਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਦੂਜੇ ਬੱਚੇ ਨੂੰ ਬਿਲਕੁਲ ਠੀਕ ਤੇ ਤੰਦਰੁਸਤ ਢੰਗ ਨਾਲ ਦੁੱਧ ਚੁੰਘਦੇ ਦੇਖਿਆ ਗਿਆ ਹੈ ਅਤੇ ਚਿੜੀਆਘਰ ਦੀ ਟੀਮ 24x7 ਸੀ ਸੀ ਟੀ ਵੀ ਨਿਗਰਾਨੀ ਅਧੀਨ ਮਾਂ ਅਤੇ ਬੱਚੇ ਦੇ ਵਿਵਹਾਰ ਦੀ ਨਿਗਰਾਨੀ ਕਰ ਰਹੀ ਹੈ।
No comments:
Post a Comment