SBP GROUP

SBP GROUP

Search This Blog

Total Pageviews

Wednesday, August 9, 2023

ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਭਾਗੋਮਾਜਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦਾ ਦੌਰਾ

 ਸਭਾ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਚਲਦੀ ਹਾਲਤ ਚ ਕਰਨ ਦੀ ਹਦਾਇਤ

ਐੱਸ.ਏ.ਐੱਸ ਨਗਰ, 09 ਅਗਸਤ : ਜ਼ਿਲ੍ਹੇ ਵਿੱਚ ਝੋਨੇ ਦੇ ਕਟਾਈ ਸੀਜ਼ਨ ਦੌਰਾਨ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਸੰਭਾਲਣ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਆਰੰਭੀ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਐੱਸ.ਏ.ਐੱਸ ਨਗਰ, ਅਮਿਤ ਬੈਂਬੀ ਵੱਲੋਂ ਮੋਹਾਲੀ ਦੀ ਭਾਗੋਮਾਜਰਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦਾ ਦੌਰਾ ਕੀਤਾ ਗਿਆ ਅਤੇ ਸਭਾ ਵਿੱਚ ਮੌਜੂਦ ਖੇਤੀਬਾੜੀ ਸੰਦਾਂ ਦੀ ਚੈਕਿੰਗ ਕੀਤੀ ਗਈ। 


        ਇਸ ਦੌਰਾਨ ਸਭਾ ਦੇ ਦੋ ਰੋਟਾਵੇਟਰਾਂ ਨੂੰ ਛੱਡ ਕੇ ਬਾਕੀ ਸਾਰੇ ਸੰਦ ਚੱਲਦੀ ਹਾਲਤ ਵਿੱਚ ਪਾਏ ਗਏ। ਰੋਟਾਵੇਟਰਾਂ ਸੰਬੰਧੀ ਸਭਾ ਦੇ ਸਕੱਤਰ ਸੋਹਣ  ਗਿਰੀ ਵੱਲੋਂ ਦੱਸਿਆ ਗਿਆ ਕਿ ਰੋਟਾਵੇਟਰ ਕਾਫੀ ਪੁਰਾਣੇ ਹੋਣ ਕਾਰਣ ਮੁਰੰਮਤ ਕਰਵਾਉਣ ਵਾਲੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸਭਾ ਦੇ ਸਾਰੇ ਖੇਤੀ ਸੰਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਿਪੇਅਰ ਕਰਵਾਕੇ ਚੱਲਦੀ ਹਾਲਤ ਵਿੱਚ ਰੱਖਣੇ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਤਾਂ ਜੋ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਇਹਨਾਂ ਸੰਦਾਂ ਦੀ ਸਹੂਲੀਅਤ ਅਤੇ ਪੂਰਣ ਲਾਭ ਮਿਲ ਸਕੇ।     ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਜੋ ਕਿ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਸਭਾਵਾਂ ਵੱਲੋਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ, ਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਮਸ਼ੀਨਾ ਦੀ ਵੱਧ ਤੋਂ ਵੱਧ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਪਰਾਲੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮਸ਼ੀਨਰੀ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਕਵਰ ਕੀਤੇ ਗਏ ਰਕਬੇ, ਕਿਰਾਏ (ਜੇਕਰ ਕੋਈ ਹੈ), ਮਸ਼ੀਨਰੀ ਦੀ ਕੁੱਲ ਵਰਤੋਂ ਆਦਿ ਸਬੰਧੀ ਰਿਕਾਰਡ ਰੱਖਣ ਲਈ ਵੀ ਹਦਾਇਤ ਕੀਤੀ। ਇਸ ਮੌਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਮੋਹਾਲੀ ਹਰਜਸ਼ਨਜੀਤ ਸਿੰਘ ਸਿੱਧੂ, ਵਿਭਾਗ ਦੇ ਨਿਰੀਖਕ ਅਤੇ ਹੋਰ ਕਰਮਚਾਰੀ ਵੀ ਹਾਜ਼ਿਰ ਸਨ।

No comments:


Wikipedia

Search results

Powered By Blogger